ਬਿਜਲੀ ਦੇ ਕੱਟ ਦਾ ਕੀ ਕਾਰਨ ਹੈ?
ਬਿਜਲੀ ਦੇ ਕੱਟਾਂ ਦਾ ਸਭ ਤੋਂ ਆਮ ਕਾਰਨ ਕੇਬਲਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋਣਾ ਹੁੰਦਾ ਹੈ। ਬਿਜਲੀ ਦੇ ਕੱਟ ਦੀਆਂ ਵੱਖ-ਵੱਖ ਕਿਸਮਾਂ ਬਾਰੇ ਹੋਰ ਜਾਣੋ।
ਜੇਕਰ ਕੋਈ ਬਿਜਲੀ ਦਾ ਕੱਟ ਲੱਗਦਾ ਹੈ, ਤਾਂ ਇਸਦੀ ਔਨਲਾਈਨ ਰਿਪੋਰਟ ਕਰੋ।
ਯੋਜਨਾਬੱਧ ਬਿਜਲੀ ਦੇ ਕੱਟ?
ਇਹ ਉਦੋਂ ਹੁੰਦਾ ਹੈ ਜਦੋਂ ਬਿਜਲੀ ਦੇ ਨੈਟਵਰਕ ਨੂੰ ਬਿਹਤਰ ਬਣਾਉਣ ਲਈ ਰੱਖ-ਰਖਾਅ ਦਾ ਕੰਮ ਕੀਤਾ ਜਾਂਦਾ ਹੈ। ਬਿਜਲੀ ਨੂੰ ਬੰਦ ਕੀਤੇ ਬਿਨਾਂ ਬਹੁਤ ਸਾਰਾ ਕੰਮ ਕੀਤਾ ਜਾ ਸਕਦਾ ਹੈ, ਪਰ ਕਈ ਵਾਰ ਥੋੜ੍ਹੇ ਸਮੇਂ ਲਈ ਬਿਜਲੀ ਬੰਦ ਕਰਨਾ ਜ਼ਰੂਰੀ ਹੁੰਦਾ ਹੈ।
ਤੁਸੀਂ ਕੀ ਉਮੀਦ ਕਰ ਸਕਦੇ ਹੋ
ਜੇਕਰ ਤੁਹਾਡੇ ਬਿਜਲੀ ਨੈੱਟਵਰਕ ਆਪਰੇਟਰ ਨੂੰ ਯੋਜਨਾਬੱਧ ਰੱਖ-ਰਖਾਅ ਲਈ ਤੁਹਾਡੀ ਬਿਜਲੀ ਬੰਦ ਕਰਨ ਦੀ ਲੋੜ ਹੈ, ਤਾਂ ਉਹ ਤੁਹਾਨੂੰ ਜਿੰਨਾ ਸੰਭਵ ਹੋ ਸਕੇ ਸੂਚਨਾ ਦੇਣਗੇ। ਉਹਨਾਂ ਦਾ ਟੀਚਾ ਤੁਹਾਨੂੰ ਘੱਟੋ-ਘੱਟ 48 ਘੰਟਿਆਂ ਦਾ ਨੋਟਿਸ ਦੇਣਾ ਹੈ। ਜੇਕਰ ਕਿਸੇ ਐਮਰਜੈਂਸੀ ਕਾਰਨ ਕੰਮ ਕਰਨਾ ਪੈਂਦਾ ਹੈ, ਤਾਂ ਤੁਹਾਨੂੰ ਬਿਜਲੀ ਦੇ ਕੱਟ ਬਾਰੇ ਪਹਿਲਾਂ ਹੀ ਦੱਸਣਾ ਸੰਭਵ ਨਹੀਂ ਹੋ ਸਕਦਾ।
ਗੈਰ-ਯੋਜਨਾਬੱਧ ਬਿਜਲੀ ਦੇ ਕੱਟ
ਜਦੋਂ ਬਿਜਲੀ ਦੇ ਨੈੱਟਵਰਕ 'ਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਗੈਰ-ਯੋਜਨਾਬੱਧ ਬਿਜਲੀ ਦੇ ਕੱਟ ਲੱਗਦੇ ਹਨ। ਤੁਹਾਡੇ ਘਰ ਵਿੱਚ ਟ੍ਰਿਪ ਸਵਿੱਚ ਵਾਂਗ, ਬਿਜਲੀ ਨੈੱਟਵਰਕ ਵਿੱਚ ਸੁਰੱਖਿਆ ਉਪਕਰਨ ਹਨ ਜੋ ਕਿਸੇ ਸਮੱਸਿਆ ਦਾ ਪਤਾ ਲੱਗਣ 'ਤੇ ਬਿਜਲੀ ਨੂੰ ਬੰਦ ਕਰ ਦਿੰਦੇ ਹਨ। ਇਹ ਉਦੋਂ ਹੋ ਸਕਦਾ ਹੈ ਜੇਕਰ ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਨੇ ਤਾਰ, ਕੇਬਲ ਜਾਂ ਬਿਜਲੀ ਦੇ ਹੋਰ ਉਪਕਰਣਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਤੁਸੀਂ ਕੀ ਉਮੀਦ ਕਰ ਸਕਦੇ ਹੋ
ਜੇਕਰ ਤੁਹਾਡੇ ਕੋਲ ਬਿਜਲੀ ਦਾ ਕੱਟ ਲੱਗਾ ਹੈ, ਤਾਂ ਤੁਹਾਨੂੰ ਇਸਦੀ ਔਨਲਾਈਨ ਰਿਪੋਰਟ ਕਰਨੀ ਚਾਹੀਦੀ ਹੈ। ਤੁਹਾਡਾ ਸਥਾਨਕ ਨੈੱਟਵਰਕ ਆਪਰੇਟਰ ਸਮੱਸਿਆ ਦੀ ਜਾਂਚ ਕਰੇਗਾ ਅਤੇ ਤੁਹਾਨੂੰ ਅੱਪਡੇਟ ਰੱਖੇਗਾ ਜਦੋਂ ਤੱਕ ਉਹ ਤੁਹਾਨੂੰ ਦੁਬਾਰਾ ਕਨੈਕਟ ਕਰਨ ਲਈ ਕੰਮ ਕਰਦੇ ਹਨ।
ਸਮੱਸਿਆ ਦੇ ਕਾਰਨ 'ਤੇ ਨਿਰਭਰ ਕਰਦੇ ਹੋਏ, ਉਹਨਾਂ ਨੂੰ ਤੁਹਾਡੇ ਘਰ ਦੇ ਨੇੜੇ ਸਾਜ਼ੋ-ਸਾਮਾਨ ਜਾਂ ਸਬਸਟੇਸ਼ਨ ਦੇਖਣ ਲਈ ਇੰਜੀਨੀਅਰਾਂ ਦੀ ਇੱਕ ਟੀਮ ਭੇਜਣ ਦੀ ਲੋੜ ਹੋ ਸਕਦੀ ਹੈ। ਉਹਨਾਂ ਨੂੰ ਤੁਹਾਡੇ ਘਰ ਵਿੱਚ ਆਉਣ ਦੀ ਬਹੁਤ ਘੱਟ ਲੋੜ ਪਵੇਗੀ ਪਰ ਜੇਕਰ ਉਹ ਆਉਂਦੇ ਹਨ, ਤਾਂ ਉਹ ਹਮੇਸ਼ਾਂ ਆਪਣੀ ਪਛਾਣ ਦਿਖਾਉਣਗੇ। ਜੇਕਰ ਕੋਈ ਤੁਹਾਡੇ ਦਰਵਾਜ਼ੇ 'ਤੇ ਆਉਂਦਾ ਹੈ, ਤਾਂ ਹਮੇਸ਼ਾ ਉਨ੍ਹਾਂ ਦੇ ਪਛਾਣ ਬੈਜ ਦੀ ਜਾਂਚ ਕਰੋ। ਤੁਸੀਂ ਇਹ ਪੁਸ਼ਟੀ ਕਰਨ ਲਈ 105 'ਤੇ ਮੁਫ਼ਤ ਵਿੱਚ ਕਾਲ ਕਰ ਸਕਦੇ ਹੋ ਕਿ ਉਹ ਇੰਜੀਨੀਅਰ ਓਹੀ ਹਨ ਜੋ ਪਛਾਣ ਉਹ ਦੱਸ ਰਹੇ ਹਨ। ਜਦੋਂ ਤੁਸੀਂ ਅਜਿਹਾ ਕਰ ਰਹੇ ਹੁੰਦੇ ਹੋ ਤਾਂ ਬਿਜਲੀ ਕੰਪਨੀ ਦੇ ਅਸਲ ਕਰਮਚਾਰੀ ਬਾਹਰ ਉਡੀਕ ਕਰਨ ਵਿੱਚ ਕੋਈ ਇਤਰਾਜ਼ ਨਹੀਂ ਕਰਨਗੇ।
ਜੇਕਰ ਤੁਸੀਂ ਪ੍ਰਾਥਮਿਕਤਾ ਸੇਵਾਵਾਂ ਰਜਿਸਟਰ (Priority Services Register) ਦੇ ਮੈਂਬਰ ਹੋ ਅਤੇ ਸੰਭਾਵਨਾ ਹੈ ਕਿ ਬਿਜਲੀ ਕੁਝ ਸਮੇਂ ਲਈ ਬੰਦ ਹੋ ਜਾਵੇਗੀ, ਤਾਂ ਤੁਹਾਡਾ ਨੈੱਟਵਰਕ ਆਪਰੇਟਰ ਤੁਹਾਨੂੰ ਅੱਪਡੇਟ ਰੱਖਣ ਲਈ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗਾ।
ਬਿਜਲੀ ਦੀ ਘਾਟ ਕਾਰਨ ਲੱਗਦੇ ਬਿਜਲੀ ਦੇ ਕੱਟ
ਜਦੋਂ ਊਰਜਾ ਦੀ ਕਮੀ ਹੁੰਦੀ ਹੈ, ਤਾਂ ਥੋੜ੍ਹੇ ਸਮੇਂ ਲਈ ਆਪਣੀ ਬਿਜਲੀ ਨੂੰ ਬੰਦ ਕਰਨਾ ਜ਼ਰੂਰੀ ਹੋ ਸਕਦਾ ਹੈ। ਇਹ ਬਹੁਤ ਹੀ ਦੁਰਲੱਭ ਹੈ, ਪਰ ਜੇਕਰ ਇਸਦੀ ਲੋੜ ਹੁੰਦੀ ਹੈ, ਤਾਂ ਇਹ ਬਿਜਲੀ ਦੇ ਕੱਟ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨਗੇ ਕਿ ਹਰ ਕਿਸੇ ਲਈ ਲੋੜੀਂਦੀ ਊਰਜਾ ਹੈ, ਖਾਸ ਤੌਰ 'ਤੇ ਜਦੋਂ ਊਰਜਾ ਦੀ ਉੱਚ ਮੰਗ ਹੁੰਦੀ ਹੈ ਜਿਵੇਂ ਕਿ ਚਾਹ ਦੇ ਸਮੇਂ ਦੌਰਾਨ।
ਸਾਡੇ 'ਊਰਜਾ ਦੀ ਕਮੀ' ਪੰਨੇ 'ਤੇ ਹੋਰ ਜਾਣੋ ‘Energy shortages’ page।