Message Icon

ਥਾਵਾਂ 'ਤੇ ਪੀਲੇ ਮੌਸਮ ਦੀ ਚੇਤਾਵਨੀ ਪ੍ਰਭਾਵੀ ਹੈ। ਸਥਾਨਕ ਬਿਜਲੀ ਬੰਦ ਹੋਣ ਦੀ ਸੰਭਾਵਨਾ ਹੈ।

ਮਦਦ ਅਤੇ ਸਹਾਇਤਾ

ਜੇਕਰ ਤੁਹਾਡੇ ਡਾਕਟਰੀ ਜਾਂ ਨਿੱਜੀ ਹਾਲਾਤਾਂ ਕਾਰਨ ਤੁਹਾਡੀਆਂ ਵਾਧੂ ਲੋੜਾਂ ਹਨ ਤਾਂ ਊਰਜਾ ਖੇਤਰ ਦੇ ਨੈੱਟਵਰਕ ਮਦਦ ਕਰ ਸਕਦੇ ਹਨ।

ਤਰਜੀਹੀ ਸੇਵਾਵਾਂ ਰਜਿਸਟਰ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਇੱਕ ਮੁਫਤ ਸੇਵਾ ਹੈ ਜਿਨ੍ਹਾਂ ਦੀਆਂ ਵਾਧੂ ਲੋੜਾਂ ਹਨ। ਇਹ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਵਿੱਚ ਗਾਹਕਾਂ ਲਈ ਉਪਲਬਧ ਹੈ। ਤੁਸੀਂ ਆਪਣੇ ਸਥਾਨਕ ਨੈਟਵਰਕ ਆਪਰੇਟਰ ਜਾਂ ਊਰਜਾ ਸਪਲਾਇਰ ਨਾਲ ਸੰਪਰਕ ਕਰਕੇ ਸਾਈਨ ਅੱਪ ਕਰ ਸਕਦੇ ਹੋ। ਹਰ ਕੋਈ ਆਪਣਾ ਰਜਿਸਟਰ ਰੱਖਦਾ ਹੈ। ਸਾਡੇ ਹੋਮਪੇਜ 'ਤੇ ਆਪਣਾ ਪੋਸਟਕੋਡ ਦਾਖਲ ਕਰਕੇ ਪਤਾ ਲਗਾਓ ਕਿ ਤੁਹਾਡਾ ਸਥਾਨਕ ਨੈੱਟਵਰਕ ਆਪਰੇਟਰ ਕੌਣ ਹੈ।

ਕਿਹੜੀ ਸਹਾਇਤਾ ਉਪਲਬਧ ਹੈ?

ਉਪਲਬਧ ਮਦਦ ਦੀ ਕਿਸਮ ਤੁਹਾਡੇ ਹਾਲਾਤਾਂ ਅਤੇ ਤੁਹਾਡੇ ਸਥਾਨਕ ਨੈੱਟਵਰਕ ਆਪਰੇਟਰ ਦੀ ਸਹਾਇਤਾ 'ਤੇ ਨਿਰਭਰ ਕਰਦੀ ਹੈ। ਸਾਰੇ ਨੈੱਟਵਰਕ ਆਪਰੇਟਰ ਇਹ ਪੇਸ਼ਕਸ਼ ਕਰ ਸਕਦੇ ਹਨ:

  • ਯੋਜਨਾਬੱਧ ਬਿਜਲੀ ਦੇ ਕੱਟਾਂ ਦੀ ਅਗਾਊਂ ਸੂਚਨਾ। ਜੇਕਰ ਤੁਸੀਂ ਡਾਕਟਰੀ ਕਾਰਨਾਂ ਕਰਕੇ ਆਪਣੀ ਊਰਜਾ ਸਪਲਾਈ 'ਤੇ ਨਿਰਭਰ ਹੋ ਤਾਂ ਤੁਹਾਡਾ ਨੈੱਟਵਰਕ ਆਪਰੇਟਰ ਤੁਹਾਨੂੰ ਬਿਜਲੀ ਦੇ ਯੋਜਨਾਬੱਧ ਕੱਟਾਂ ਬਾਰੇ ਦੱਸ ਸਕਦਾ ਹੈ। ਉਦਾਹਰਨ ਲਈ, ਜਦੋਂ ਯੋਜਨਾਬੱਧ ਇੰਜੀਨੀਅਰਿੰਗ ਸੰਬੰਧੀ ਕੰਮ ਹੁੰਦੇ ਹਨ

  • ਬਿਜਲੀ ਦੇ ਲੰਬੇ ਕੱਟ ਦੌਰਾਨ ਤਰਜੀਹੀ ਸਹਾਇਤਾ। ਨੈੱਟਵਰਕ ਆਪਰੇਟਰ ਹੀਟਿੰਗ ਅਤੇ ਖਾਣਾ ਪਕਾਉਣ ਦੀਆਂ ਸਹੂਲਤਾਂ ਜਾਂ ਰਿਹਾਇਸ਼ ਅਤੇ ਸਿੱਧਾ ਸੰਪਰਕ ਅਤੇ ਅੱਪਡੇਟ ਪ੍ਰਦਾਨ ਕਰ ਸਕਦੇ ਹਨ, ਜਿਵੇਂ ਕਿ ਫ਼ੋਨ ਦੁਆਰਾ।

  • ਇੱਕ ਪਛਾਣ ਅਤੇ ਪਾਸਵਰਡ ਸਕੀਮ ਇਸ ਵਿੱਚ ਇੱਕ ਪਾਸਵਰਡ ਜਾਂ ਤਸਵੀਰਾਂ ਦਾ ਪ੍ਰਬੰਧ ਕਰਨਾ ਸ਼ਾਮਲ ਹੋ ਸਕਦਾ ਹੈ ਜੋ ਸਿਰਫ਼ ਤੁਹਾਨੂੰ ਅਤੇ ਤੁਹਾਡੇ ਸਥਾਨਕ ਨੈੱਟਵਰਕ ਆਪਰੇਟਰ ਨੂੰ ਪਤਾ ਹੋਵੇਗਾ। ਨੈੱਟਵਰਕ ਆਪਰੇਟਰ ਪਛਾਣ ਦੇ ਇਹਨਾਂ ਰੂਪਾਂ ਦੀ ਵਰਤੋਂ ਕਰੇਗਾ ਤਾਂ ਜੋ ਜੇਕਰ ਉਹਨਾਂ ਨੂੰ ਤੁਹਾਡੇ ਨਾਲ ਮੁਲਾਕਾਤ ਕਰਨ ਜਾਂ ਸੰਪਰਕ ਕਰਨ ਦੀ ਲੋੜ ਹੈ, ਉਹ ਵਿਸ਼ਵਾਸ ਮਹਿਸੂਸ ਕਰ ਸਕਣ ਕਿ ਉਹ ਓਹੀ ਹਨ ਜੋ ਉਹ ਕਹਿੰਦੇ ਹਨ ਕਿ ਉਹ ਹਨ।

ਕਿਉਂਕਿ ਬਿਜਲੀ ਦੇ ਕੱਟ ਸਾਰਾ ਸਾਲ ਹੋ ਸਕਦੇ ਹਨ, ਇਹ ਮਹੱਤਵਪੂਰਨ ਹੈ ਕਿ ਤੁਸੀਂ ਤਿਆਰ ਰਹੋ ਅਤੇ ਜਾਣੋ ਕਿ ਕੀ ਕਰਨਾ ਹੈ

ਤਰਜੀਹੀ ਸੇਵਾਵਾਂ ਰਜਿਸਟਰ (Priority Services Register) ਨਿਰੰਤਰ ਬਿਜਲੀ ਸਪਲਾਈ ਦੀ ਗਰੰਟੀ ਨਹੀਂ ਦਿੰਦਾ ਹੈ। ਜੇਕਰ ਤੁਸੀਂ ਮੈਡੀਕਲ ਉਪਕਰਣਾਂ ਲਈ ਬਿਜਲੀ 'ਤੇ ਨਿਰਭਰ ਹੋ ਤਾਂ ਇਹ ਖਾਸ ਤੌਰ 'ਤੇ ਮਹੱਤਵਪੂਰਨ ਹੈ ਕਿ ਜੇਕਰ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਤੁਹਾਡੇ ਕੋਲ ਇਸ ਸੰਬੰਧੀ ਯੋਜਨਾ ਹੈ। ਤੁਹਾਨੂੰ ਆਪਣੇ ਜੀਪੀ ਜਾਂ ਸਿਹਤ ਸੰਭਾਲ ਪ੍ਰਦਾਤਾ ਨਾਲ ਆਪਣੀ ਯੋਜਨਾ ਬਾਰੇ ਚਰਚਾ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਬਿਜਲੀ ਸਪਲਾਈ ਦੀ ਬੈਕਅੱਪ ਕਿੰਨੀ ਦੇਰ ਤੱਕ ਰਹੇਗੀ।